Wednesday, October 28, 2026
BREAKING
• ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵਲੋਂ ਸੁਰਕਸ਼ਿਤ ਬਚਪਨ ਅਭਿਆਨ ਤਹਿਤ ਜਾਗਰੂਕਤਾ ਕੀਤਾ • Big Breaking : ਸਪੇਨ 'ਚ ਦੋ ਰੇਲਗੱਡੀਆਂ ਦੀ ਟੱਕਰ, 39 ਲੋਕਾਂ ਦੀ ਮੌਤ • ਪੰਜਾਬ 'ਚ ਇਕ ਹੋਰ ਮੁੰਡੇ ਦਾ ਗੋਲੀਆਂ ਮਾਰ ਕੇ ਕਤਲ, ਡਸਟਰ ਗੱਡੀ 'ਤੇ ਹੋਈ ਤਾਬੜ-ਤੋੜ ਫਾਇਰਿੰਗ • ਰਾਜ ਸਭਾ ਜਾਏਗਾ ਇਕ ਹੋਰ ਸਿੱਖ ਆਗੂ ! ਭਾਜਪਾ ਨੇ ਕੀਤਾ ਨਾਮੀਨੇਟ • ਕੇਲੇ ਵੇਚਣ ਲਈ ਮਜਬੂਰ ਹੋਏ 'ਬਦਮਾਸ਼' ! ਕਾਮੇਡੀਅਨ ਹਰਸ਼ ਦੀ ਗੱਲ ਸੁਣ CM ਯੋਗੀ ਦਾ ਵੀ ਨਿਕਲਿਆ ਹਾਸਾ • ਚੜ੍ਹਦੀ ਸਵੇਰ ਪੰਜਾਬ 'ਚ ਵੱਡਾ ਹਾਦਸਾ! ਕੁੱਲੂ ਦੁਸਹਿਰੇ ਤੋਂ ਪਰਤ ਰਹੀ ਬੱਸ ਡੂੰਘੀ ਖਾਈ 'ਚ ਡਿੱਗੀ, 4 ਲੋਕਾਂ ਦੀ ਮੌਤ • ਇਜ਼ਰਾਈਲ 'ਚ ਨੇਤਨਯਾਹੂ ਗਠਜੋੜ ਨੇ ਬਣਾਈ ਬੜਤ, ਅੰਤਿਮ ਚੋਣ ਨਤੀਜਿਆਂ ਦੀ ਉਡੀਕ • ਮੋਹਾਲੀ 'ਚ CBI ਦੀ ਵੱਡੀ ਕਾਰਵਾਈ, ਪੰਜਾਬ ਮੈਡੀਕਲ ਕੌਂਸਲ ਦੀ ਇਮਾਰਤ 'ਚ ਮਾਰਿਆ ਛਾਪਾ • ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 31 ਅਕਤੂਬਰ ਨੂੰ • ਭਲਕੇ ਇਨ੍ਹਾਂ ਇਲਾਕਿਆਂ 'ਚ ਲੰਬਾ ਪਾਵਰਕੱਟ, ਸਵੇਰੇ 10.30 ਤੋਂ ਸ਼ਾਮ 4 ਵਜੇ ਤੱਕ ਬਿਜਲੀ ਰਹੇਗੀ ਬੰਦ

ਪੰਜਾਬ

 ਸਿਹਤ ਪ੍ਰੋਗਰਾਮਾਂ ਨੂੰ ਜ਼ਮੀਨੀ ਪੱਧਰ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ:  ਡਾ. ਹਰੀਸ਼ ਕਿਰਪਾਲ

28 ਅਕਤੂਬਰ, 2026 04:51 PM

ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ. ਅਮਨ ਸੂਦ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ ਨੇ ਅੱਜ ਜ਼ਿਲ੍ਹੇ ਦੇ ਕਮਿਊਨਿਟੀ ਹੈਲਥ ਅਫ਼ਸਰਾਂ (ਸੀ.ਐੱਚ.ਓਜ਼) ਨਾਲ ਮਹੀਨਾਵਾਰ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੌਰਾਨ ਕੌਮੀ ਸਿਹਤ ਪ੍ਰੋਗਰਾਮਾਂ, ਮੁੱਢਲੀਆਂ ਸਿਹਤ ਸੇਵਾਵਾਂ ਅਤੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ।

ਡਾ. ਹਰੀਸ਼ ਕਿਰਪਾਲ ਨੇ ਕਿਹਾ ਕਿ ਸੀ.ਐੱਚ.ਓਜ਼ ਦੀ ਭੂਮਿਕਾ ਸਿਰਫ਼ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਤੱਕ ਸੀਮਤ ਨਹੀਂ, ਸਗੋਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਤੇ ਰੋਕਥਾਮ ਵਿੱਚ ਵੀ ਅਹਿਮ ਹੈ। ਉਨ੍ਹਾਂ ਹਦਾਇਤ ਕੀਤੀ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਹੋਰ ਗੈਰ-ਸੰਚਾਰੀ ਰੋਗਾਂ ਦੀ ਸਕ੍ਰੀਨਿੰਗ, ਯੋਗ ਮਰੀਜ਼ਾਂ ਦੀ ਫਾਲੋਅਪ ਜਾਂਚ ਅਤੇ ਲੋੜ ਪੈਣ ’ਤੇ ਉੱਚ ਸਿਹਤ ਸੰਸਥਾਵਾਂ ਵਿੱਚ ਰੈਫਰਲ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਟੀ.ਬੀ. ਤੇ ਲੈਪਰੋਸੀ ਵਰਗੀਆਂ ਬਿਮਾਰੀਆਂ ਦੀ ਜਲਦੀ ਪਛਾਣ, ਮਰੀਜ਼ਾਂ ਦੀ ਫਾਲੋਅਪ ਅਤੇ ਇਲਾਜ ਪ੍ਰਤੀ ਜਾਗਰੂਕਤਾ ਵਧਾਉਣ ਲਈ ਲਗਾਤਾਰ ਯਤਨ ਕੀਤੇ ਜਾਣ।

ਉਨ੍ਹਾਂ ਕਿਹਾ ਕਿ ਸੀ.ਐੱਚ.ਓਜ਼ ਆਯੁਸ਼ਮਾਨ ਆਰੋਗਿਆ ਮੰਦਰਾਂ ਰਾਹੀਂ ਲੋਕਾਂ ਨੂੰ ਆਮ ਬਿਮਾਰੀਆਂ ਦੀ ਮੁੱਢਲੀ ਜਾਂਚ ਤੇ ਇਲਾਜ, ਮੂੰਹ ਦੀ ਸਿਹਤ, ਮਾਨਸਿਕ ਸਿਹਤ, ਬਜ਼ੁਰਗਾਂ ਦੀ ਦੇਖਭਾਲ ਅਤੇ ਸਿਹਤ ਸਲਾਹ ਸੇਵਾਵਾਂ ਬਾਰੇ ਜਾਗਰੂਕ ਕਰਨ। ਲੋੜ ਪੈਣ ’ਤੇ ਟੈਲੀ-ਕੰਸਲਟੇਸ਼ਨ ਅਤੇ ਰੈਫਰਲ ਸੇਵਾਵਾਂ ਦਾ ਵੀ ਪੂਰਾ ਲਾਹਾ ਲਿਆ ਜਾਵੇ।

ਡਾ. ਕਿਰਪਾਲ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਿਹਤ ਪ੍ਰੋਗਰਾਮਾਂ ਦੀ ਸਫਲਤਾ ਲਈ ਫੀਲਡ ਪੱਧਰ ’ਤੇ ਨਿਯਮਤ ਨਿਗਰਾਨੀ, ਸਹੀ ਰਿਕਾਰਡ ਅਤੇ ਆਸ਼ਾ ਵਰਕਰਾਂ ਤੇ ਹੋਰ ਸਿਹਤ ਕਰਮਚਾਰੀਆਂ ਨਾਲ ਬਿਹਤਰ ਤਾਲਮੇਲ ਜ਼ਰੂਰੀ ਹੈ। ਉਨ੍ਹਾਂ ਸੀ.ਐੱਚ.ਓਜ਼ ਨੂੰ ਹਦਾਇਤ ਕੀਤੀ ਕਿ ਸਿਹਤ ਸਬੰਧੀ ਜਾਣਕਾਰੀ ਘਰ-ਘਰ ਪਹੁੰਚਾਈ ਜਾਵੇ ਅਤੇ ਲੋਕਾਂ ਨੂੰ ਸੰਤੁਲਿਤ ਖੁਰਾਕ, ਸਰੀਰਕ ਕਸਰਤ, ਨਸ਼ਿਆਂ ਤੋਂ ਦੂਰੀ ਅਤੇ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਵਰਗ ਤੱਕ ਪਹੁੰਚਯੋਗ, ਮਿਆਰੀ ਤੇ ਸਮੇਂ ਸਿਰ ਸਿਹਤ ਸੇਵਾਵਾਂ ਪਹੁੰਚਾਉਣਾ ਹੈ। ਇਸ ਲਈ ਸਾਰੇ ਸੀ.ਐੱਚ.ਓਜ਼ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਨਦੇਹੀ ਨਾਲ ਨਿਭਾਉਣ ਅਤੇ ਸਰਕਾਰੀ ਸਿਹਤ ਪ੍ਰੋਗਰਾਮਾਂ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਯਤਨਸ਼ੀਲ ਰਹਿਣ।

ਇਸ ਮੌਕੇ ਹੋਰਨਾਂ ਤੋੰ ਇਲਾਵਾ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ ਅਤੇ ਡੀਲਿੰਗ ਸਹਾਇਕ ਰਵਿੰਦਰ ਕੌਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

Have something to say? Post your comment

ਅਤੇ ਪੰਜਾਬ ਖਬਰਾਂ

ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵਲੋਂ ਸੁਰਕਸ਼ਿਤ ਬਚਪਨ ਅਭਿਆਨ ਤਹਿਤ ਜਾਗਰੂਕਤਾ ਕੀਤਾ

ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵਲੋਂ ਸੁਰਕਸ਼ਿਤ ਬਚਪਨ ਅਭਿਆਨ ਤਹਿਤ ਜਾਗਰੂਕਤਾ ਕੀਤਾ

ਪੰਜਾਬ 'ਚ ਇਕ ਹੋਰ ਮੁੰਡੇ ਦਾ ਗੋਲੀਆਂ ਮਾਰ ਕੇ ਕਤਲ, ਡਸਟਰ ਗੱਡੀ 'ਤੇ ਹੋਈ ਤਾਬੜ-ਤੋੜ ਫਾਇਰਿੰਗ

ਪੰਜਾਬ 'ਚ ਇਕ ਹੋਰ ਮੁੰਡੇ ਦਾ ਗੋਲੀਆਂ ਮਾਰ ਕੇ ਕਤਲ, ਡਸਟਰ ਗੱਡੀ 'ਤੇ ਹੋਈ ਤਾਬੜ-ਤੋੜ ਫਾਇਰਿੰਗ

ਚੜ੍ਹਦੀ ਸਵੇਰ ਪੰਜਾਬ 'ਚ ਵੱਡਾ ਹਾਦਸਾ! ਕੁੱਲੂ ਦੁਸਹਿਰੇ ਤੋਂ ਪਰਤ ਰਹੀ ਬੱਸ ਡੂੰਘੀ ਖਾਈ 'ਚ ਡਿੱਗੀ, 4 ਲੋਕਾਂ ਦੀ ਮੌਤ

ਚੜ੍ਹਦੀ ਸਵੇਰ ਪੰਜਾਬ 'ਚ ਵੱਡਾ ਹਾਦਸਾ! ਕੁੱਲੂ ਦੁਸਹਿਰੇ ਤੋਂ ਪਰਤ ਰਹੀ ਬੱਸ ਡੂੰਘੀ ਖਾਈ 'ਚ ਡਿੱਗੀ, 4 ਲੋਕਾਂ ਦੀ ਮੌਤ

ਮੋਹਾਲੀ 'ਚ CBI ਦੀ ਵੱਡੀ ਕਾਰਵਾਈ, ਪੰਜਾਬ ਮੈਡੀਕਲ ਕੌਂਸਲ ਦੀ ਇਮਾਰਤ 'ਚ ਮਾਰਿਆ ਛਾਪਾ

ਮੋਹਾਲੀ 'ਚ CBI ਦੀ ਵੱਡੀ ਕਾਰਵਾਈ, ਪੰਜਾਬ ਮੈਡੀਕਲ ਕੌਂਸਲ ਦੀ ਇਮਾਰਤ 'ਚ ਮਾਰਿਆ ਛਾਪਾ

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 31 ਅਕਤੂਬਰ ਨੂੰ

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 31 ਅਕਤੂਬਰ ਨੂੰ

ਭਲਕੇ ਇਨ੍ਹਾਂ ਇਲਾਕਿਆਂ 'ਚ ਲੰਬਾ ਪਾਵਰਕੱਟ, ਸਵੇਰੇ 10.30 ਤੋਂ ਸ਼ਾਮ 4 ਵਜੇ ਤੱਕ ਬਿਜਲੀ ਰਹੇਗੀ ਬੰਦ

ਭਲਕੇ ਇਨ੍ਹਾਂ ਇਲਾਕਿਆਂ 'ਚ ਲੰਬਾ ਪਾਵਰਕੱਟ, ਸਵੇਰੇ 10.30 ਤੋਂ ਸ਼ਾਮ 4 ਵਜੇ ਤੱਕ ਬਿਜਲੀ ਰਹੇਗੀ ਬੰਦ

ਸਪਰਸ਼ ਰਾਹੀਂ ਪੈਨਸ਼ਨ ਲੈ ਰਹੇ ਸਾਬਕਾ ਸੈਨਿਕਾਂ ਅਤੇ ਉਹਨਾਂ ਦੇ ਆਸ਼੍ਰਿਤਾਂ ਲਈ ਵਿਸ਼ੇਸ਼ ਜੀਵਨ ਪ੍ਰਮਾਣ ਪੱਤਰ ਕੈਂਪ 2 ਨਵੰਬਰ ਤੋਂ - ਵਿੰਗ ਕਮਾਂਡਰ ਅਮਨਪ੍ਰੀਤ ਕੌਰ

ਸਪਰਸ਼ ਰਾਹੀਂ ਪੈਨਸ਼ਨ ਲੈ ਰਹੇ ਸਾਬਕਾ ਸੈਨਿਕਾਂ ਅਤੇ ਉਹਨਾਂ ਦੇ ਆਸ਼੍ਰਿਤਾਂ ਲਈ ਵਿਸ਼ੇਸ਼ ਜੀਵਨ ਪ੍ਰਮਾਣ ਪੱਤਰ ਕੈਂਪ 2 ਨਵੰਬਰ ਤੋਂ - ਵਿੰਗ ਕਮਾਂਡਰ ਅਮਨਪ੍ਰੀਤ ਕੌਰ

ਕੋਈ ਬੱਚਾ ਟੀਕਿਆਂ ਤੋਂ ਵਾਂਝਾ ਨਾ ਰਹੇ: ਡਾ ਹਰਪਿੰਦਰ ਸਿੰਘ

ਕੋਈ ਬੱਚਾ ਟੀਕਿਆਂ ਤੋਂ ਵਾਂਝਾ ਨਾ ਰਹੇ: ਡਾ ਹਰਪਿੰਦਰ ਸਿੰਘ

ਨਸ਼ਿਆਂ ਵਿਰੁੱਧ ਜੰਗ ਵਿੱਚ ਲੋਕਾਂ ਦੀ ਸਰਗਰਮ ਸ਼ਮੂਲੀਅਤ ਜ਼ਰੂਰੀ: ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ

ਨਸ਼ਿਆਂ ਵਿਰੁੱਧ ਜੰਗ ਵਿੱਚ ਲੋਕਾਂ ਦੀ ਸਰਗਰਮ ਸ਼ਮੂਲੀਅਤ ਜ਼ਰੂਰੀ: ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ

ਦਿਮਾਗੀ ਦੌਰੇ ਦੇ ਲੱਛਣਾਂ ਨੂੰ ਪਛਾਣੋ, ਮਰੀਜ਼ ਨੂੰ ਤੁਰੰਤ ਹਸਪਤਾਲ ਪਹੁੰਚਾਓ: ਸਿਵਲ ਸਰਜਨ ਡਾ. ਅਮਨ ਸੂਦ

ਦਿਮਾਗੀ ਦੌਰੇ ਦੇ ਲੱਛਣਾਂ ਨੂੰ ਪਛਾਣੋ, ਮਰੀਜ਼ ਨੂੰ ਤੁਰੰਤ ਹਸਪਤਾਲ ਪਹੁੰਚਾਓ: ਸਿਵਲ ਸਰਜਨ ਡਾ. ਅਮਨ ਸੂਦ